ਸਰੀ, ਬੀ.ਸੀ. – ਸਿਟੀ ਆਫ਼ ਸਰੀ ਦੇ ਬਰਫ਼ ਹਟਾਉਣ ਵਾਲੇ ਅਮਲੇ ਨੂੰ ਸਰਦੀਆਂ ਲਈ ਤਿਆਰ ਕਰ ਲਿਆ ਗਿਆ ਹੈ, ਲੂਣ ਦੀ ਸਪਲਾਈ ਭਰ ਲਈ ਗਈ ਹੈ, ਫਲੀਟਾਂ ਨੂੰ ਸਰਦੀਆਂ ਦੇ ਹਾਣ ਦਾ ਬਣਾ ਲਿਆ ਗਿਆ ਹੈ ਅਤੇ ਬਰਫ਼ ਪੈਣ ਸਮੇਂ ਵਰਤੀ ਜਾਣ ਵਾਲੀ ਟੈਕਨੋਲੋਜੀ ਵੀ ਤਿਆਰ ਕਰ ਲਈ ਗਈ ਹੈ ।ਔਨਲਾਈਨ “ਸਰੀ ਪਲੋ ਟਰੈਕਰ” ਮੁੜ ਸ਼ੁਰੂ ਹੋ ਰਿਹਾ ਹੈ, ਜਿਸ ਨਾਲ ਸਰੀ ਵਾਸੀ ਇਹ ਦੇਖ ਸਕਣਗੇ ਕਿ ਬਰਫ਼ ਦੇ ਟਰੱਕ ਕਿੱਥੇ ਹਨ ਅਤੇ ਕਿਹੜੀਆਂ ਸੜਕਾਂ ਸਾਫ਼ ਕੀਤੀਆਂ ਗਈਆਂ ਹਨ। ਇਸਨੂੰ ਇੱਥੇ ਦੇਖਿਆ ਜਾ ਸਕਦਾ ਹੈ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਇਨ੍ਹਾਂ ਸਰਦੀਆਂ ਵਿੱਚ ਸਾਡੀਆਂ 4,200 ਕਿਲੋਮੀਟਰ ਸੜਕਾਂ ਸੁਰੱਖਿਅਤ ਅਤੇ ਲੰਘਣਯੋਗ ਬਣਾਉਣਾ, ਸਿਟੀ ਦੀ ਇੱਕ ਪ੍ਰਮੁੱਖ ਤਰਜੀਹ ਹੈ।” “ਮੈਂ ਸਾਡੀਆਂ ਮੁੱਖ ਸੜਕਾਂ ਨੂੰ ਸਾਫ਼ ਰੱਖਣ ਅਤੇ ਬਰਫ਼ ਹਟਾਉਣ ਵਾਲੇ ਅਮਲੇ ਦੀ ਤਿਆਰੀ ਦੀ ਮੈਂ ਸ਼ਲਾਘਾ ਕਰਦੀ ਹਾਂ। ਸਰਦੀਆਂ ਵਿੱਚ ਆਪਣੀ ਕਮਿਊਨਟੀ ਨੂੰ ਸੁਰੱਖਿਅਤ ਰੱਖਣ ਵਿੱਚ ਮੱਦਦ ਕਰਨਾ, ਸਾਡੀ ਸਭ ਦੀ ਜਿੰਮੇਵਾਰੀ ਹੈ । ਕਿਰਪਾ ਕਰਕੇ ਆਪਣੇ ਘਰ ਦੇ ਬਾਹਰ ਫੁੱਟਪਾਥਾਂ ਤੋਂ ਬਰਫ਼ ਨੂੰ ਸਾਫ਼ ਕਰਨ ਅਤੇ ਮੌਸਮ ਮੁਤਾਬਕ ਆਪਣੀਆਂ ਗੱਡੀਆਂ ਨੂੰ ਤਿਆਰ ਕਰੋ ।“
ਸਿਟੀ ਦੀ ਵਿੰਟਰ ਰੋਡ ਪ੍ਰੀਪੈਅਰਡਨੈੱਸ ਨੀਤੀ ਤਹਿਤ, ਸੜਕੀ ਸਫ਼ਾਈ ਤੇ ਬਰਫ਼ ਹਟਾਉਣ ਲਈ 77 ਵਿਭਿੰਨ ਫਲੀਟ ਉਪਲਬੱਧ ਹਨ, ਜੋ 4,200 ਕਿਲੋਮੀਟਰ ਤੋਂ ਵੱਧ ਰੋਡਵੇਅ ਤੋਂ ਬਰਫ਼ ਨੂੰ ਹਟਾਉਣ ਲਈ ਤਿਆਰ ਬਰ ਤਿਆਰ ਹਨ । ਸੂਬੇ ਵਿੱਚ ਸਰੀ ਇਕ ਅਜੇਹੀ ਮਿਊਂਸੀਪੈਲਟੀ ਹੈ, ਜਿੱਥੇ ਬਰਫ਼ ਹਟਾਉਣ ਵਾਲੇ ਨੈੱਟਵਰਕ ਲਈ ‘ਤੇ ਸੜਕਾਂ ਨੂੰ ਸਾਫ਼ ਰੱਖਣ ਲਈ, ਸਿਟੀ ਅਤਿ-ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਦਾ ਹੈ, ਜਿਵੇਂ ਕਿ ਸੜਕੀ ਹਲਾਤ ਬਾਰੇ ਜਾਣਕਾਰੀ ਸਿਸਟਮ,ਟ੍ਰੈਫਿਕ ਕੈਮਰਾ ਨੈੱਟਵਰਕ, ਅਤੇ ਗਲੋਬਲ ਪੋਜ਼ੀਸ਼ਨਿੰਗ ਸੈਟੇਲਾਈਟ (GPS) ਟਰਨ-ਬਾਏ-ਟਰਨ ਰੂਟ ਅਸਸਿਸਟੈਂਸ,ਸਾਰੇ ਇਕੱਠੇ ਕੰਮ ਕਰਦੇ ਹਨ।
ਜਨਤਕ ਸੁਰੱਖਿਆ ਦੇ ਮੱਦੇਨਜਰ, ਮੁੱਖ ਸੜਕਾਂ ਨੂੰ ਪਹਿਲ ਦੇ ਅਧਾਰ ਤੇ ਸਾਫ਼ ਕਰਨ ਨੂੰ ਤਰਜੀਹ ਦਿੱਤੀ ਜਾਂਦੀ ਹੈ , ਤਾਂ ਜੋ ਐਮਰਜੈਂਸੀ ਸੇਵਾਵਾਂ, ਜਨਤਕ ਆਵਾਜਾਈ ਅਤੇ ਟਰੈਫਿਕ ਆਦਿ ਨੂੰ ਬਿਨਾਂ ਰੁਕਾਵਟ ਚਲਦਾ ਰੱਖਿਆ ਜਾ ਸਕੇ । ਸਿਟੀ ਤਿੰਨ-ਪੱਧਰੀ ਤਰਜੀਹ ਪ੍ਰਣਾਲੀ ਦੀ ਵਰਤੋਂ ਕਰਦਾ ਹੈ:
- ਪਹਿਲੇ ਤਰਜੀਹੀ ਰੋਡ ਵਿੱਚ ਮੁੱਖ ਸੜਕਾਂ, ਪ੍ਰਮੁੱਖ ਕੁਲੈਕਟਰ ਸੜਕਾਂ, ਬੱਸ ਮਾਰਗ ਅਤੇ ਪਹਾੜੀ ਖੇਤਰ ਸ਼ਾਮਲ ਹਨ।
- ਦੂਜੇ ਨੰਬਰ ਤੇ ਸੈਕੰਡਰੀ ਸੜਕਾਂ ਤੱਕ ਪਹੁੰਚ ਵਾਲੇ ਰਸਤੇ ਸ਼ਾਮਲ ਹੁੰਦੇ ਹਨ, ਜੋ ਸਥਾਨਕ ਟ੍ਰੈਫਿਕ ਨੂੰ ਮੁੱਖ ਕੁਲੈਕਟਰ ਸੜਕਾਂ ਨਾਲ ਜੋੜਦੇ ਹਨ,
- ਤੀਜੇ ਨੰਬਰ ਤੇ ਬਾਕੀ ਰਹਿੰਦੀਆਂ ਰਿਹਾਇਸ਼ੀ ਸੜਕਾਂ ਸ਼ਾਮਲ ਹੁੰਦੀਆਂ ਹਨ, ਜਿਨ੍ਹਾਂ ਨੂੰ ਇੱਕ ਯੋਜਨਾਬੱਧ ਢੰਗ ਨਾਲ ਨਜਿੱਠਿਆ ਜਾਂਦਾ ਹੈ, ਸਮੱਸਿਆ ਵਾਲੇ ਖੇਤਰਾਂ ਤੋਂ ਸ਼ੁਰੂ ਕਰਦੇ ਹੋਏ, ਬਾਕੀ ਸਾਰੀਆਂ ਸੜਕਾਂ ਸਾਫ਼ ਕੀਤੀਆਂ ਜਾਂਦੀਆਂ ਹਨ ।
ਸਿਟੀ ਆਫ਼ ਸਰੀ ਦੀ ਬਰਫ਼ ਹਟਾਉਣ ਅਤੇ ਆਈਸ ਕੰਟਰੋਲ ਪਲੈਨ ਬਾਰੇ ਵਧੇਰੇ ਜਾਣਕਾਰੀ surrey.ca/snow ‘ਤੇ ਉਪਲੱਬਧ ਹੈ।