ਵੈਨਕੂਵਰ- “ਪੰਜਾਬੀ ਕਲਮਾਂ ਅਤੇ ਕਲਾ ਮੰਚ” ਦੀ ਚਿੱਲੀਵੈਕ ( ਫਰੇਜ਼ਰ ਵੈਲੀ ) ਵਿਖੇ ਹੋਈ ਪਹਿਲੀ ਸਾਹਿਤਕ ਮਿਲਣੀ ਦੌਰਾਨ ਹਰਕੀਰਤ ਕੌਰ ਚਾਹਲ ਦੇ ਨਾਵਲ “ਪੱਤਣ ਉਡੀਕਣ ਬੇੜੀਆਂ” ਨੂੰ ਭਰਵੇਂ ਇਕੱਠ ਵਿੱਚ ਚਿੱਲੀਵੈਕ ਲਾਇਬ੍ਰੇਰੀ ਹਾਲ ਵਿੱਚ ਰਿਲੀਜ਼ ਕੀਤਾ ਗਿਆ। ਇਸ ਮੌਕੇ ਨਾਵਲ ਦੀ ਬਣਤਰ ਅਤੇ ਬੁਣਤਰ ਉੱਪਰ ਨਿੱਠ ਕੇ ਗੱਲਬਾਤ ਹੋਈ । ਬਹੁਤ ਹੀ ਮਾਣਮੱਤੀਆਂ ਸ਼ਖਸ਼ੀਅਤਾਂ ਨੇ ਪਰਚੇ ਪੜ੍ਹੇ ਜਿਨ੍ਹਾਂ ਵਿੱਚ ਇੰਦਰਜੀਤ ਕੌਰ ਸਿੱਧੂ , ਅਤੇ ਪ੍ਰੋ. ਸੁਰਿੰਦਰ ਜੈਪਾਲ ਤੋਂ ਇਲਾਵਾ ਪ੍ਰਿੰਸੀਪਲ ਸੁਰਿੰਦਰ ਬਰਾੜ, ਵੀ ਸ਼ਾਮਲ ਸਨ। ਉੱਘੇ ਨਾਵਲਕਾਰ ਸਾਹਿਤਕਾਰ ਨਦੀਮ ਪਰਮਾਰ, ਜਰਨੈਲ ਸਿੰਘ ਸੇਖਾ, ਕਵਿੰਦਰ ਚਾਂਦ, ਅਮਰੀਕ ਪਲਾਹੀ, ਤੋਂ ਇਲਾਵਾ ਫਰੇਜ਼ਰ ਵੈਲੀ ਦੀਆਂ ਨਾਮਵਰ ਕਲਮਾਂ ਰਾਜ ਭੰਡਾਲ, ਹਰੀ ਸਿੰਘ ਤਾਤਲਾ ਅਤੇ ਉਹਨਾਂ ਦੀ ਹਮਸਫ਼ਰ,ਪਰਮਿੰਦਰ ਸਵੈਚ, ਜਸਬੀਰ ਮਾਨ, ਬਿੰਦੂ ਮਠਾਰੂ ,ਪ੍ਰਿਤਪਾਲ ਪੂਨੀ, ਸਤਵੰਤ ਪੰਧੇਰ, ਹਰਸ਼ਰਨ ਕੌਰ, ਨਿਰਮਲ ਕੌਰ,ਸੁੱਖੀ ਢਿੱਲੋਂ, ਸੁਰਜੀਤ ਪਰਮਾਰ, ਦਵਿੰਦਰ ਜੋਹਲ, ਹਰਵਿੰਦਰ ਢੀਂਡਸਾ ,ਡਾ. ਮਨਰੀਤ ਕੌਰ, ਨਗਿੰਦਰ ਢਿੱਲੋਂ ਅਤੇ ਉਹਨਾਂ ਦੇ ਹਮਸਫ਼ਰ, ਸੁਖਵਿੰਦਰ ਵਿਰਕ, ਡਾ ਸਰਬਜੀਤ ਰੋਮਾਣਾ, ਡਾ ਸੁਖਬੀਰ ਕੌਰ, ਡਾ ਕੁਲਦੀਪ ਚਾਹਲ, ਅੰਕੇਸ਼ਵਰ ਸਿੰਘ, ਡਾ ਹਸਨਦੀਪ, ਡਾ ਕਰਨਵੀਰ, ਈਵਾ, ਸਾਹਿਤ ਸਭਾ ਮੁੱਢਲੀ ਦੇ ਡਾਇਰੈਕਟਰ ਸੁਰਜੀਤ ਸਹੋਤਾ ਜੀ ਅਤੇ ਹੋਰ ਕਈ ਨਵੇਂ ਸਾਹਿਤਕਾਰ ਵੀ ਪਹੁੰਚੇ।
ਮੰਚ ਦਾ ਸੰਚਾਲਨ ਪ੍ਰਸਿੱਧ ਰੇਡੀਓ ਹੋਸਟ ਡਾ ਰਮਿੰਦਰ ਪਾਲ ਕੰਗ ਨੇ ਬਾਖੂਬੀ ਨਿਭਾਇਆ। ਨਵਜੋਤ ਢਿੱਲੋਂ ਅਤੇ ਜਸਬੀਰ ਰੋਮਾਣਾ ਦੀ ਹਾਜ਼ਰੀ ਵੀ ਮਾਣਮੱਤੀ ਰਹੀ।
ਮੰਚ ਵੱਲੋਂ ਪੰਜਾਬੀ ਬੋਲੀ ਦੇ ਪਸਾਰ ਅਤੇ ਪਾਏ ਯੋਗਦਾਨ ਲਈ ਡਾ ਰਮਿੰਦਰ ਕੰਗ ਅਤੇ ਪ੍ਰੋ ਸੁਰਿੰਦਰ ਜੈਪਾਲ ਨੂੰ ਸਨਮਾਨ ਚਿੰਨ੍ਹਾਂ ਨਾਲ ਨਿਵਾਜਿਆ ਗਿਆ।
ਇਸ ਪ੍ਰੋਗਰਾਮ ਦੌਰਾਨ ਅਮਰੀਕਾ ਦੇ ਪ੍ਰਸਿੱਧ ਗ਼ਜ਼ਲਗੋ ਅਜੇ ਤਨਵੀਰ ਦੀ ਕਿਤਾਬ “ਫ਼ਤਵਿਆਂ ਦੇ ਦੌਰ ਵਿਚ” ਵੀ ਵਿਸ਼ਵ ਪ੍ਰਸਿੱਧ ਗ਼ਜ਼ਲਗੋ ਨਦੀਮ ਪਰਮਾਰ ਦੇ ਹੱਥੋਂ ਰਿਲੀਜ਼ ਕੀਤੀ ਗਈ।
ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਬਲਦੇਵ ਬਾਠ (ਬਸੰਤ ਮੋਟਰਜ਼) ਵੱਲੋਂ ਵੀ ਖਾਸ ਸਹਿਯੋਗ ਪ੍ਰਾਪਤ ਹੋਇਆ।
ਅਖੀਰ ‘ਤੇ ਹਰਕੀਰਤ ਕੌਰ ਚਹਿਲ ਨੇ ਸਮਾਗਮ ਵਿੱਚ ਪਹੁੰਚੀਆਂ ਸਮੂਹ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ । ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਖੁਦ ਉੱਪਰ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਜਾਂ ਤਾਂ ਬੰਦਾ ਇੱਕ ਪਲ ਸਾਂਭ ਲਵੇ ਜਾਂ ਫਿਰ ਯੁੱਗ ਬਰਬਾਦ ਕਰ ਲਵੇ।’ ਹਰਕੀਰਤ ਚਾਹਲ ਸਪੱਸ਼ਟ ਕੀਤਾ ਕਿ ਪੰਜਾਬੀ ਲੇਖਕਾਂ ਦੀਆਂ ਕਿਤਾਬਾਂ ਰਿਲੀਜ਼ ਕਰਨ ਤੋਂ ਇਲਾਵਾ ਨਵੀਂ ਕਲਮਾਂ ਅਤੇ ਕਲਾਕਾਰਾਂ ਨੂੰ ਉਤਸ਼ਾਹ ਦੇਣਾ ‘ਪੰਜਾਬੀ ਕਲਮਾਂ ਅਤੇ ਕਲਾਮੰਚ’ ਦਾ ਮਕਸਦ ਹੋਵੇਗਾ।