ਗੁਰਦਾਸਪੁਰ- ਪੰਜਾਬ ਦੇ ਸਰਹੱਦੀ ਇਲਾਕਿਆਂ ਅੰਦਰ ਥਾਣਿਆਂ ‘ਤੇ ਹੋਣ ਵਾਲੇ ਹਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਪਿਛਲੇ ਕੁਝ ਦਿਨਾਂ ਵਿੱਚ ਹੀ ਬਟਾਲਾ, ਮਜੀਠਾ, ਅਜਨਾਲਾ, ਅਤੇ ਇਸਲਾਮਾਬਾਦ ਵਿੱਚ ਧਮਾਕੇ ਹੋਏ ਹਨ। ਭਾਂਵੇ ਪੁਲਸ ਵੱਲੋਂ ਇਲਾਕੇ ਵਿੱਚ ਪੂਰੀ ਮੁਸਤੈਦੀ ਨਾਲ ਕਾਰਵਾਈ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪ੍ਰੰਤੂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਅਜਿਹੇ ਦਾਅਵਿਆਂ ਦੀ ਫੂਕ ਕੱਢਦਿਆਂ ਕਿਹਾ ਕਿ ਇਹ ਕਿਹੋ ਜਿਹੀ ਮੁਸਤੈਦੀ ਹੈ, ਆਏ ਦਿਨ ਅਜਿਹੇ ਹਮਲੇ ਹੋ ਰਹੇ ਹਨ।
ਮਜੀਠੀਆ ਨੇ ਸਰਕਾਰ ‘ਤੇ ਸਵਾਲ ਚੁੱਕਦਿਆਂ ਕਿਹਾ, “ਜ਼ਿਲ੍ਹਾ ਗੁਰਦਾਸਪੁਰ ਦੇ INDO-PAK ਸਰਹੱਦ ਨਾਲ ਲੱਗਦੇ ਥਾਣਾ ਕਲਾਨੌਰ ਚੌਂਕੀ ਬਖਸ਼ੀਵਾਲ ਵਿਖੇ ਗਰਨੇਡ ਹਮਲਾ ਹੋਇਆ ਹੈ।
“ਪਿਛਲੇ 26 ਦਿਨਾਂ ਵਿੱਚ ਇਹ ਸੱਤਵਾਂ ਹਮਲਾ ਹੈ ਜੋ ਪੁਲਿਸ ਤੇ ਹੋਇਆ ਹੈ।”
ਕੀ ਹੁਣ ਵੀ ਡੀ.ਜੀ.ਪੀ. ਸਾਹਿਬ ਇਸ ਨੂੰ ਟਾਇਰ ਫਟਣ ਦੀ ਘਟਨਾ ਹੀ ਦੱਸੇਗੇ?
ਉਨ੍ਹਾ ਕਿਹਾ ਕਿ ਅਜਿਹੇ ਹਮਲੇ ਗਵਾਹ ਹਨ ਕਿ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਬੇਕਾਬੂ ਹੈ ਅਤੇ ਸ਼ਰਾਰਤੀ ਅਨਸਰਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ।
ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁਆਲ ਕੀਤਾ ਕਿ ਤੁਹਾਨੂੰ ਟਾਇਰ ਫਟੇ ਦੀ ਆਵਾਜ਼ ਸੁਣਦੀ ਹੈ ਜਾਂ ਨਹੀਂ?
“ ਮੁੱਖ ਮੰਤਰੀ ਸਾਬ ਪੰਜਾਬ ਦੇ LAW & ORDER ਨੂੰ ਦਰੁੱਸਤ ਕਰੋ ਜਾਂ ਅਸਤੀਫ਼ਾ ਦਿਓ ਤੁਹਾਡੀ ਲਾਪਰਵਾਹੀ ਕਿਤੇ ਪੰਜਾਬ ਨੂੰ ਫਿਰ ਤੋਂ ਉਸ ਕਾਲੇ ਦੌਰ ਵੱਲ ਨਾ ਲੈ ਜਾਵੇ।”