ਗਿੱਦੜਬਾਹਾ – ਆਮ ਆਦਮੀ ਪਾਰਟੀ ਦੇ ਗਿੱਦੜਬਾਹਾ ਤੋਂ ਹਲਕਾ ਇੰਚਾਰਜ ਐਡਵੋਕੇਟ ਪ੍ਰਿਤਪਾਲ ਸ਼ਰਮਾਂ ਨੇ ‘ਆਪ’ ਦੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਮਗਰੋਂ ਹੁਣ ਭਾਜਪਾ ਦਾ ‘ਕਮਲ ਦਾ ਫੁੱਲ’ ਹੱਥ ਵਿੱਚ ਫੜ ਲਿਆ ਹੈ। ‘ਆਪ’ ਵੱਲੋਂ ਗਿੱਦੜਬਾਹਾ ਹਲਕੇ ਦੀ ਜ਼ਿਮਨੀ ਚੋਣ ਲਈ ਇਸ ਵਾਰ ਡਿੰਪੀ ਢਿੱਲੋਂ ਨੂੰ ਉਮੀਦਵਾਰ ਬਣਾਇਆ ਗਿਆ ਹੈ। ਟਿਕਟ ਨਾ ਮਿਲਣ ਤੋਂ ਨਾਰਾਜ਼ ਹੋਏ ਪ੍ਰਿਤਪਾਲ ਸ਼ਰਮਾਂ ਪਿਛਲੇ ਕੁਝ ਦਿਨਾਂ ਤੋਂ ਆਮ ਆਦਮੀ ਪਾਰਟੀ ਦੇ ਪੋਤੜੇ ਫਰੋਲਣ ਲੱਗ ਪਏ ਸਨ। ਉਹਨਾਂ ਦੇ ਕਾਂਗਰਸ ਵਿੱਚ ਜਾਣ ਦੇ ਵੀ ਕਿਆਫੇ ਲੱਗ ਰਹੇ ਸਨ ਪਰ ਆਖ਼ਰ ਅੱਜ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ । ਭਾਜਪਾ ਨੇ ਗਿੱਦੜਬਾਹਾ ਤੋਂ ਮਨਪ੍ਰੀਤ ਬਾਦਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੋਇਆ ਹੈ। ਭਾਜਪਾ ਵਿੱਚ ਸ਼ਾਮਲ ਹੋਣ ਮੌਕੇ ਪ੍ਰਿਤਪਾਲ ਸ਼ਰਮਾਂ ਨੇ ਕਿਹਾ, “ਮੇਰੇ ਬਹੁਤ ਹੀ ਸਤਿਕਾਰਯੋਗ ਸ. ਮਨਪ੍ਰੀਤ ਸਿੰਘ ਬਾਦਲ ਜੀ ਦੀ ਪ੍ਰੇਰਨਾ ਸਦਕਾ Manthri Srinivasulu State General Secretary (org) Punjab & Chandigarh ਅਤੇ ਸ.ਰਵਨੀਤ ਸਿੰਘ ਬਿੱਟੂ ਜੀ ਸਟੇਟ ਮੰਤਰੀ ਭਾਰਤ ਸਰਕਾਰ,ਸ਼੍ਰੀ ਅਨਿਲ ਸ਼੍ਰੀਨ ਜੀ ਅਤੇ ਵਨੀਤ ਜੋਸ਼ੀ ਜੀ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਜੁਆਇੰਨ ਕੀਤੀ ।ਮੈਂ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦੀ ਹਾਂ ਜਿੰਨਾਂ ਨੇ ਆਪਣੇ ਦੇਸ਼ ਦੀ ,ਆਪਣੇ ਹਲਕੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ,ਖਾਸ ਕਰਕੇ ਮੈਂ ਧੰਨਵਾਦੀ ਓਹਨਾਂ ਸਾਰੇ ਭਰਾਵਾਂ ਦਾ ਜਿਹੜੇ ਮੇਰੇ ਨਾਲ ਮੋਢੇ ਨਾਲ਼ ਮੋਢਾ ਲਾ ਕੇ ਖੜੇ ਹਨ।”