ਦਿੱਲੀ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਵਿਧਾਨ ਸਭਾ ਚੋਣਾਂ ਜਿੱਤਣ ਲਈ ।ੰਆਪ’ ਉਮੀਦਵਾਰਾ ਦੇ ਹੱਕ ਵਿੱਚ ਭਰਵੇਂ ਰੋਡ ਸ਼ੋਅ ਕੱਢੇ। ਗਾਂਧੀਨਗਰ ਵਿਖੇ ਰੋਡ ਸ਼ੋਅ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ,”ਦਿੱਲੀ ਵਾਲਿਓ, ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਪਰਿਵਾਰ ਅਤੇ ਤੁਹਾਡੇ ਬੱਚਿਆਂ ਦੀ ਕਿਸਮਤ ਅਜਿਹੇ ਹੱਥਾਂ ‘ਚ ਹੋਵੇ ਜੋ ਕੰਮ ਦੀ ਰਾਜਨੀਤੀ ਕਰਦੇ ਹੋਣ, ਹੁਣ ਫ਼ੈਸਲਾ ਤੁਹਾਡੇ ਹੱਥ ਹੈ। ਅਗਲੇ 5 ਸਾਲਾਂ ਲਈ ਦਿੱਲੀ ਦੀ ਵਾਗਡੋਰ ਕਿਸ ਦੇ ਹੱਥਾਂ ‘ਚ ਦੇਣੀ ਹੈ।”
ਨਾਮਜ਼ਦਗੀ ਪਰਚਾ ਭਰਨ ਮੌਕੇ ਵੱਡੀ ਗਿਣਤੀ ‘ਚ ਪਹੁੰਚੇ ਲੋਕਾਂ ਨੂੰ ਦੇਖਦਿਆਂ ਮਾਨ ਨੇ ਕਿਹਾ ਕਿ ਕ੍ਰਾਂਤੀਕਾਰੀ ਲੋਕਾਂ ਦੇ ਭਾਰੀ ਇਕੱਠ ਨੇ ਸਾਬਤ ਕਰ ਦਿੱਤਾ ਕਿ ਉਹ ਨਵੀਂ ਕਹਾਣੀ ਲਿਖਣ ਲਈ ਤਿਆਰ ਨੇ।ਉਨ੍ਹਾਂ ਕਿਹਾ, “ਦਿੱਲੀ ਵਾਲਿਓ, 5 ਫਰਵਰੀ ਨੂੰ ਛੁੱਟੀ ਵਾਲਾ ਦਿਨ ਨਾ ਸਮਝਿਓ, ਇਹ ਡਿਊਟੀ ਵਾਲਾ ਦਿਨ ਹੈ। ਇਸ ਦਿਨ ਤੁਸੀਂ ਜਿਹੜਾ ਬਟਨ ਦਬਾਉਣਾ ਹੈ ਉਹ ਝਾੜੂ ਦਾ ਨਹੀਂ ਬਲਕਿ ਤੁਹਾਡੇ ਪਰਿਵਾਰ ਦੀ ਕਿਸਮਤ ਦਾ ਬਟਨ ਹੋਵੇਗਾ। ਹੁਣ ਫ਼ੈਸਲਾ ਤੁਸੀਂ ਕਰਨਾ ਹੈ।”
ਭਗਵੰਤ ਮਾਨ ਨੇ ਦਿੱਲੀ ਦੇ ਵਿਧਾਨ ਸਭਾ ਹਲਕਾ Ghonda ਵਿਖੇ ਪਾਰਟੀ ਉਮੀਦਵਾਰ ਦੇ ਪੱਖ ‘ਚ ਵਲੰਟੀਅਰਾਂ ਨਾਲ ਰੋਡ ਸ਼ੋਅ ਕੱਢਿਆ। ਮਾਨ ਨੇ ਕਿਹਾ ਕਿ ਵੱਡੀ ਗਿਣਤੀ ‘ਚ ਪਹੁੰਚੇ ਲੋਕਾਂ ਦੇ ਇਸ ਜਨ ਸੈਲਾਬ ਨੇ ਦਿਲ ਖੁਸ਼ ਕਰ ਦਿੱਤਾ।
ਆਪ ਮੁਹਾਰੇ ਆਏ ਲੋਕਾਂ ਦੇ ਇਸ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਪਰਿਵਾਰ ਸਮੇਤ ਵੋਟ ਪਾ ਕੇ ਦਿੱਲੀ ‘ਚ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ।
ਸਮਰਥਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਦੀ ਤਰਜ਼ ‘ਤੇ ਅਸੀਂ ਪੰਜਾਬ ‘ਚ ਲੋਕਾਂ ਨੂੰ ਹਰ ਪੱਖੋਂ ਸਹੂਲਤਾਂ ਮੁਹੱਈਆ ਕਰਵਾਈਆਂ। ਅਸੀਂ 3 ਸਾਲਾਂ ‘ਚ ਹੀ 50 ਹਜ਼ਾਰ ਤੋਂ ਵੱਧ ਨੌਕਰੀਆਂ, 850 ਆਮ ਆਦਮੀ ਕਲੀਨਿਕ, ਮੁਫ਼ਤ ਬਿਜਲੀ, ਮੁਫ਼ਤ ਇਲਾਜ, ਸ਼ਾਨਦਾਰ ਸਕੂਲ ਅਤੇ ਹਸਪਤਾਲ ਵਰਗੀਆਂ ਸਹੂਲਤਾਂ ਦੇ ਚੁੱਕੇ ਹਾਂ।
ਉਨ੍ਹਾਂ ਕਿਹਾ, “ਦਿੱਲੀ ਦੀ ਜਨਤਾ ਨੇ 3 ਵਾਰ ਲਗਾਤਾਰ ਵੱਡੀ ਲੀਡ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ। ਮੈਨੂੰ ਉਮੀਦ ਹੈ ਕਿ ਉਹ ਇਸ ਵਾਰ ਵੀ ਰਿਕਾਰਡ ਤੋੜ ਜਿੱਤ ਦਿਵਾਉਣਗੇ। ਦਿੱਲੀ ‘ਚ ਮੁੜ ਝਾੜੂ ਹੀ ਚੱਲੇਗਾ।”
Comments