ਸਰੀ- ਕੈਨੇਡਾ ਦੇ ਉੱਘੇ ਫਿਲਮ ਨਿਰਮਾਤਾ ਨਵਲਪ੍ਰੀਤ ਰੰਗੀ ਵਲੋਂ ਅੰਤਰਾਸ਼ਟਰੀ ਵਿਦਿਆਰਥੀਆਂ ਦੀ ਜ਼ਿੰਦਗੀ ‘ਤੇ ਅਧਾਰਤ ਡਾਕੂਮੈਂਟਰੀ ਫਿਲਮ “ਬੇ -ਵਤਨੇ”ਵਿਖਾਈ ਗਈ । ਸਰੀ ਸ਼ਹਿਰ ਦੇ ਸਟ੍ਰਾਬਰੀ ਹਿੱਲ ਲਾਇਬ੍ਰੇਰੀ ਵਿੱਚ ਫੋਕ ਆਰਟ ਅਤੇ ਸੱਭਿਆਚਾਰਕ ਤਬਾਦਲਾ ਸੁਸਾਇਟੀ ( ਸੀ ਫੇਸ ) ਵਲੋਂ ਸਟੂਡੀਓ 7 ਦੇ ਸਹਿਯੋਗ ਨਾਲ ਅੰਤਰਾਸ਼ਟਰੀ ਵਿਦਿਆਰਥੀਆਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਅਤੇ ਉਹਨਾਂ ਦੇ ਹੱਲ ਲਈ ਇਕ ਸੈਮੀਨਾਰ ਕਰਵਾਇਆ ਅਤੇ ਨਾਲ ਹੀ ਉਹਨਾਂ ਦੀਆਂ ਸਮੱਸਿਆ ਤੇ ਅਧਾਰਤ ਡਾਕੂਮੈਂਟਰੀ ਫਿਲਮ “ਬੇ -ਵਤਨੇ” ਵੀ ਵਿਖਾਈ ਗਈ। ਬੇ – ਵਤਨੇ ਡਾਕੂਮੈਂਟਰੀ ਫਿਲਮ ਤੋਂ ਬਾਅਦ ਸੈਮੀਨਾਰ ਦੇ ਸ਼ੁਰੂ ਵਿੱਚ ਫਿਲਮ ਡਾਇਰੈਕਟਰ ਨਵਲਪ੍ਰੀਤ ਰੰਗੀ ਨੇ ਉੱਘੇ ਕਵੀ ਮੋਹਨ ਗਿੱਲ ਜੀ ਨੂੰ ਬੁਲਾਇਆ ਅਤੇ ਸੈਮੀਨਾਰ ਦੀ ਸ਼ੁਰੁਆਤ ਕੀਤੀ ਫਿਰ ਵਾਰੀ ਆਈ ਸੁਸਾਇਟੀ ਦੇ ਸੀਈਓ ਕੰਵਲਜੀਤ ਸਿੰਘ ਮਾਨਾਂਵਾਲਾ ਦੀ, ਉਹਨਾਂ ਸੁਸਾਇਟੀ ਦੇ ਕੰਮਾਂ ਬਾਰੇ ਚਾਨਣਾ ਪਾ ਕੇ ਅੰਤਰਾਸ਼ਟਰੀ ਵਿਦਿਆਰਥੀਆਂ ਦੀ ਮਦਦ ਲਈ ਉੱਘੇ ਬਿਜ਼ਨਸਮੈਨਾਂ ਅਤੇ ਪੁਰਾਣੇ ਵੱਸਦੇ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਲੱਖਾਂ ਰੁਪਏ ਲਾ ਕੇ ਆਏ ਹੋਏ ਬੱਚਿਆਂ ਨੂੰ ਵਸਾਉਣ ਲਈ ਹੰਭਲਾ ਮਾਰਨ ।ਸੁਸਾਇਟੀ ਦੇ ਚੇਅਰਮੈਨ ਭੁਪਿੰਦਰ ਸਿੰਘ ਲੱਧੜ ਨੇ ਭਵਿੱਖ ਦੇ ਕੰਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਅੱਗੇ ਵੀ ਇਹੋ ਜਿਹੇ ਪ੍ਰੋਗਰਾਮ ਕਰਨ ਦਾ ਵਾਇਦਾ ਕੀਤਾ। ਪਰਮਿੰਦਰ ਸਿੰਘ ਧਾਲੀਵਾਲ ਨੇ ਆਪਣੇ ਸ਼ਿਅਰਾਂ ਨਾਲ ਵਿਦਿਆਰਥੀਆਂ ਨੂੰ ਸਹੀ ਰਸਤਾ ਚੁਣਨ ਲਈ ਪ੍ਰੇਰਿਆ।ਰੇਡੀਓ ਅਤੇ ਟੀ ਵੀ ਹੋਸਟ ਬਲਜਿੰਦਰ ਕੌਰ ਜੀ ਨੇ ਸਮਾਜ ਵਿੱਚ ਵਿਚਰਦੇ ਹੋਏ ਬਹੁਤ ਸਾਰੇ ਤਜ਼ਰਬਿਆਂ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਨਾਲ ਹੀ ਰੇਡੀਓ ਪੰਜਾਬ ਦੇ ਹੋਸਟ ਲਵੀ ਪੰਨੂ ਅਤੇ ਪੰਜਾਬੀ ਪ੍ਰੈਸ ਕਲੱਬ ਦੇ ਬਲਬੀਰ ਕੌਰ ਢਿੱਲੋਂ ਨੇ ਵੀ ਆਪਣੇ ਆਪਣੇ ਤਜ਼ਰਬੇ ਸਾਂਝੇ ਕਰ ਕੇ ਸੈਮੀਨਾਰ ਨੂੰ ਸਾਰਥਕ ਸੇਧ ਦਿੱਤੀ। ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਵਿੱਚ ਜਰਨੈਲ ਸਿੰਘ ਸੇਖਾ ਨਾਵਲਿਸਟ ,ਭੁਪਿੰਦਰ ਮੱਲ੍ਹੀ ਸਾਹਿਤਕਾਰ , ਸੁਰਿੰਦਰ ਸੰਘਾ ਇੰਡੋ ਕੈਨੇਡੀਅਨ ਵਰਕਰਜ਼ association ,ਉੱਘੇ ਗੀਤਕਾਰ ਸੁੱਖ ਧਾਲੀਵਾਲ ਅਤੇ ਉੱਘੇ ਬਿਜ਼ਨੈਸਮੈਨ ਅੰਮ੍ਰਿਤਪਾਲ ਸਿੰਘ ਢੋਟ ਨੇ ਵੀ ਸਹੀ ਸਲਾਹ ਦੇ ਕੇ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।ਅੰਤ ਵਿੱਚ “ਸੀ ਫੇਸ ਸੁਸਾਇਟੀ” ਅਤੇ “ਸਟੂਡੀਓ 7 ” ਵਲੋਂ ਅੱਜ ਦੇ ਸੈਮੀਨਾਰ ਵਿੱਚ ਪਹੁੰਚੇ ਕੁਲਜੀਤ ਕੌਰ ਮਾਨਾਂਵਾਲਾ ,Mrs ਲੱਧੜ ,ਨਵੀ ਧੰਜੂ (Punjab Boxes ) ਲਖਬੀਰ ਸਿੰਘ ਲੱਖਾ ,ਕਾਕਾ ਸੇਖੋਂ, ਗਗਨਦੀਪ ਸਿੰਘ ਸਹੋਤਾ , ਮਨਕੀਰਤ ਸਿੰਘ ਬੱਲ, ਕਰਮਜੀਤ ਰੰਧਾਵਾ , ਰੈਪਰ ਹਰਮਨ ਸਿੰਘ ਲੱਧੜ (ਹਸਲ ਗਰੁੱਪ ) ਅਤੇ ਗਾਇਕ ਅਤੇ ਡਾਇਰੈਕਟਰ ਅੰਗਦ ਤਨਵੀਰ ਸਿੰਘ ਤੋਂ ਇਲਾਵਾ ਬਹੁਤ ਸਾਰੇ ਨੌਜਵਾਨਾਂ ਨੇ ਹਿੱਸਾ ਲੈ ਕੇ ਸੁਸਾਇਟੀ ਦੀ ਸੋਚ ਨੂੰ ਅੱਗੇ ਵੱਧਣ ਦਾ ਹੁੰਗਾਰਾ ਦਿੱਤਾ।