ਸਰੀ, ਬੀ.ਸੀ. – ਸਰੀ ਸ਼ਹਿਰ ਦੀ ਪ੍ਰਸਿੱਧ ਬੂਟਿਆਂ ਦੀ ਸੇਲ ਵਾਪਸ ਆ ਗਈ ਹੈ। ਇਸ ਸਾਲ ਦੀਆਂ ਪਹਿਲੀਆਂ ਦੋ ਵਿਕਰੀ ਦੀਆਂ ਤਾਰੀਖ਼ਾਂ 5 ਮਾਰਚ ਅਤੇ 30 ਅਪ੍ਰੈਲ ਨਿਰਧਾਰਿਤ ਕੀਤੀਆਂ ਗਈਆਂ ਹਨ। ਸਿਰਫ਼ $20 ਪ੍ਰਤੀ ਬੂਟਾ ਲਾ ਕੇ, ਸਰੀ ਵਾਸੀ ਆਪਣੇ ਘਰ ਦੀ ਸੁੰਦਰਤਾ ਵਧਾ ਸਕਦੇ ਹਨ ਅਤੇ ਸ਼ਹਿਰ ਨੂੰ ਹਰਾ-ਭਰਾ ਬਣਾਉਣ ਵਿੱਚ ਮੱਦਦ ਕਰ ਸਕਦੇ ਹਨ। ਪਹਿਲੀ ਵਿਕਰੀ 5 ਮਾਰਚ ਨੂੰ ਸਵੇਰੇ 9 ਵਜੇ ਔਨਲਾਈਨ ਆਰਡਰਾਂ ਲਈ ਖੁੱਲ੍ਹੇਗੀ, ਜਿਸ ਦੀ ਪਿਕ-ਅੱਪ ਤਰੀਕ 30 ਮਾਰਚ ਨੂੰ ਸਰੀ ਦੇ ਓਪਰੇਸ਼ਨਜ਼ ਸੈਂਟਰ ਵਿੱਚ ਹੋਵੇਗੀ ਅਤੇ ਦੂਜੀ ਵਿਕਰੀ 30 ਅਪ੍ਰੈਲ ਨੂੰ ਹੋਵੇਗੀ, ਜਿਸ ਦੀ ਪਿਕ-ਅੱਪ ਤਾਰੀਖ਼ 25 ਮਈ ਹੋਵੇਗੀ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਸਰੀ ਸ਼ਹਿਰ ਵਿੱਚ ਬੂਟਿਆਂ ਦੀ ਸੇਲ, ਸਾਡੇ ਸਭ ਤੋਂ ਪ੍ਰਸਿੱਧ ਪ੍ਰੋਗਰਾਮਾਂ ਵਿੱਚੋਂ ਇੱਕ ਹੈ, ਜਿੱਥੇ ਪੌਦੇ ਤੇਜ਼ੀ ਨਾਲ ਵਿਕ ਜਾਂਦੇ ਹਨ”। “ਹਰ ਵਿਕਰੀ ਮਿਤੀ ‘ਤੇ ਸਿਰਫ਼ 1,000 ਰੁੱਖ ਉਪਲੱਬਧ ਹੋਣਗੇ। ਜੇ ਤੁਸੀਂ ਬੂਟੇ ਖਰੀਦਣਾ ਚਾਹੁੰਦੇ ਹੋ, ਤਾਂ ਆਪਣੇ ਕੈਲੰਡਰ ‘ਚ ਤਾਰੀਖ਼ ਲਿਖ ਲਵੋ,ਕਿਉਂਕਿ ਪੌਦੇ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ‘ਤੇ ਵੇਚੇ ਜਾਂਦੇ ਹਨ”।
ਸਰੀ ਸ਼ਹਿਰ ਹਰ ਸਾਲ, ਚਾਰ ਔਨਲਾਈਨ ਰੁੱਖ ਵਿਕਰੀਆਂ ਦੀ ਮੇਜ਼ਬਾਨੀ ਕਰਦਾ ਹੈ। ਇਹ ਔਨਲਾਈਨ ਖਰੀਦੇ ਜਾਂਦੇ ਹਨ, ਅਤੇ ਇੱਕ ਨਿਰਧਾਰਿਤ ਮਿਤੀ ‘ਤੇ ਬੂਟੇ ਸਰੀ ਦੇ ਓਪਰੇਸ਼ਨਜ਼ ਸੈਂਟਰ (6651 – 148 ਸਟਰੀਟ) ਤੋਂ ਲੈਣੇ ਪੈਂਦੇ ਹਨ। ਦੋ ਹੋਰ ਵਿਕਰੀਆਂ ਇਸ ਸਾਲ ਬਾਅਦ ਵਿੱਚ ਹੋਣਗੀਆਂ।
ਸਰੀ ਦਾ ਟ੍ਰੀ ਸੇਲ ਪ੍ਰੋਗਰਾਮ ਨਿੱਜੀ ਜਾਇਦਾਦ ‘ਤੇ ਸ਼ਹਿਰ ਦੇ ਜੰਗਲਾਂ ਦੀ ਰੱਖਿਆ ਅਤੇ ਵਿਕਾਸ ਲਈ ਉਲੀਕਿਆ ਗਿਆ ਹੈ। ਲਗਾਏ ਗਏ ਰੁੱਖ, ਹਵਾ ਅਤੇ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਅਤੇ ਛਾਂ ਦੇਣ ਦੇ ਨਾਲ ਸਾਡੇ ਵਾਤਾਵਰਨ ਦੀ ਰੱਖਿਆ ਕਰਦੇ ਅਤੇ ਭਾਈਚਾਰੇ ਵਿੱਚ ਰਹਿਣ ਯੋਗਤਾ ਵਿੱਚ ਸੁਧਾਰ ਕਰਨ ਵਿੱਚ ਮੱਦਦ ਕਰਦੇ ਹਨ।
ਹੋਰ ਜਾਣਕਾਰੀ ਲਈ, surrey.ca/treesale ‘ਤੇ ਜਾਓ।
Comments